Map Graph

ਸ਼ੇਰਖਾਂ ਵਾਲਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਸ਼ੇਰਖਾਂ ਵਾਲਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਪਿੰਡ ਕਸਬਾ ਬੋਹਾ ਤੋਂ ਬਰੇਟਾ ਰੋਡ ਉਪਰ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈੱਡਕੁਆਰਟਰ ਬੁਢਲਾਡਾ ਤੋਂ 14 ਕਿਲੋਮੀਟਰ ਦੂਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਮਾਨਸਾ ਤੋਂ 35 ਕਿਲੋਮੀਟਰ ਦੂਰ ਸਥਿਤ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸ਼ੇਰਖਾਂ ਵਾਲਾ ਦਾ ਪਿੰਡ ਕੋਡ 036019 ਹੈ। ਇਹ ਪਿੰਡ ਕੁੱਲ 804 ਹੈਕਟੇਅਰ ਭੂਗੋਲਿਕ ਖੇਤਰ ਵਿੱਚ ਫੈਲਿਆ ਹੋਇਆ ਹੈ, ਇਲਾਕੇ ਦਾ ਪਿੰਨਕੋਡ 151503 ਹੈ। ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਬੁਢਲਾਡਾ ਇਸ ਪਿੰਡ ਦਾ ਸਭ ਤੋਂ ਨੇੜੇ ਦਾ ਸ਼ਹਿਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਸ਼ੇਰਖਾਂ ਵਾਲਾ ਪਿੰਡ ਦੀ ਕੁੱਲ ਆਬਾਦੀ ਲਗਭਗ 2,155 ਹੈ, ਜਿਸ ਵਿੱਚ ਲਗਭਗ 1,121 ਮਰਦ ਅਤੇ 1,034 ਔਰਤਾਂ ਸ਼ਾਮਲ ਹਨ, ਜਿਸਦਾ ਲਿੰਗ ਅਨੁਪਾਤ ਪ੍ਰਤੀ 1,000 ਮਰਦਾਂ 922 ਔਰਤਾਂ ਹੈ। ਇਸ ਪਿੰਡ ਵਿੱਚ ਲਗਭਗ 436 ਘਰ ਹਨ।

Read article